ਮੇਰੀ ਪਿਆਰੀ ਦਾਦੀ | Aanchal Verma

ਬਾਰੀ ਵਿੱਚੋਂ ਦੇਖਦੇ ਸੀ ਹੁੰਦੇ

ਸਾਨੂੰ ਸਕੂਲ ਤੋਂ ਆਉਂਦੇ ਨੂੰ

ਲਾਡੀ ਪਾਰੀ ਕਰਦੇ ਹੁੰਦੇ ਸੀ

ਪਿਆਰ ਆਪਣਾ ਜਤਾਉਣ ਨੂੰ

ਭਾਵੇਂ ਤੁਰਨਾ ਮੁਸ਼ਕਲ ਬੜਾ

ਪਰ ਰੋਟੀ ਆਪ ਹੀ ਦਿੰਦੇ ਸੀ

ਟੀ.ਵੀ. ਦੇਖਨ ਦਾ ਸੀ ਚਸਕਾ ਬੜਾ

ਦੂਜਿਆਂ ਨੂੰ ਵੀ ਲਗਾ ਦਿੰਦੇ ਸੀ

ਲੁਕਾ ਦੇਵਾਂ ਰਿਮੋਟ ਜਦੋਂ ਮੈਂ

ਰੌਲਾ ਪਾ ਦਿੰਦੇ ਸੀ

ਬੱਚਿਆਂ ਨਾਲ ਬੱਚੇ ਬਣ ਜਾਣਾ

ਵੱਡਿਆਂ ਨੂੰ ਦਿੰਦੇ ਹਿੰਮਤ ਸੀ

ਕਈ ਸਾਰੇ ਸੀ ਰੋਗ ਉਹਨਾਂ ਨੂੰ

ਤਾਂ ਵੀ ਹੱਸਦੇ ਹੀ ਰਹਿਣਾ

ਇਹ ਬੱਚੇ ਨੇ ਮੇਰੀਆਂ ਰੌਣਕਾਂ

ਖ਼ੁਸ਼ ਹੋ ਕੇ ਇਹ ਕਹਿਣਾ

ਮਾਪਿਆਂ ਨੂੰ ਜਦੋਂ ਕੰਮ ਹੁੰਦਾ ਸੀ

ਜਦੋਂ ਬਾਹਰ ਕਿਤੇ ਉਹ ਜਾਂਦੇ ਸੀ

ਤੁਹਾਡੇ ਭਰੋਸੇ ਹੀ ਦਾਦੀ ਜੀ

ਬੱਚੇ ਉਹ ਛੱਡ ਜਾਂਦੇ ਸੀ

ਸਿਆਣਪ ਦਿੱਤੀ ਕਿਨੀ ਹੀ ਸਾਨੂੰ

ਪੁਰਾਣੀ ਗੱਲਾਂ ਦੱਸਦੇ ਰਹਿੰਦੇ ਸੀ

ਚਾਅ ਬੜਾ ਸੀ ਹੁੰਦਾ ਜਦੋਂ

ਛੁੱਟੀਆਂ ਚ ਬੱਚੇ ਆਉਂਦੇ ਸੀ

ਮੇਰੇ ਲਈ ਸੀ ਦੇਖਦੇ ਕਈ ਸੁਪਨੇ

ਅੱਜ ਉਹ ਆਪ ਹੀ ਸੁਪਨਾ ਹੋ ਗਏ

ਨੀਂਦ ਨਹੀਂ ਸੀ ਆਉਂਦੀ ਰਾਤਾਂ ਨੂੰ

ਅੱਜ ਸਦਾ ਲਈ ਉਹ ਸੌਂ ਗਏ

ਇੱਕ ਵਾਰ ਬੱਸ ਮੈਂ ਮਿਲ ਜਾਂਦਾ

ਕੁਝ ਹੋਰ ਗੱਲਾਂ ਕਰ ਜਾਂਦਾ

ਠੰਡ ਪੈਂਦੀ ਸੀ ਉਹਨਾਂ ਨੂੰ

ਇੱਕ ਵਾਰ ਫਿਰ ਤੋਂ ਗੱਲ ਮਿਲ ਜਾਂਦਾ

ਛੱਡ ਕੇ ਚਲੇ ਗਏ ਸੱਭ ਨੂੰ

ਛੱਡ ਗਏ ਨੇ ਆਪਣਾ ਘਰ

ਇਹ ਹੀ ਅਰਦਾਸ ਕਰਦਾ ਹਾਂ

ਸ਼ਾਂਤੀ ਪਾਉਣ ਰੱਬ ਦੇ ਘਰ

ਹੁਣ ਤਕਲੀਫ਼ ਵਿੱਚ ਸੀ ਇਨਾਂ ਜਾਦੇ

ਕਿ ਪੀੜ ਜਾਂਦੀ ਨਹੀਂ ਸੀ ਜਰੀ

ਆਖਰੀ ਦਿਨਾਂ ਵਿੱਚ ਵੀ ਕਹਿੰਦੇ ਰਹੇ ਦਾਦੀ ਜੀ

ਭੋਲੂ, ਮੇਰੀ ਫ਼ਿਕਰ ਨਾ ਕਰੀਂ

ਬੇਟੇ, ਤੂੰ ਮੇਰੀ ਫ਼ਿਕਰ ਨਾਂ ਕਰੀਂ ।