ਧੀ ਜਦ ਜੰਮੀ ਘਰ ਤੇਰੇ ਨੂੰ ਮਾਂਏ,
ਤੇਰੀਆਂ ਅੱਖਾਂ ਕਿਉਂ ਨਮ ਹੋਈਆਂ ਸੀ,
ਮੈਨੂੰ ਪਹਿਲੀ ਵਾਰੀ ਤੱਕਣ ਲਈ ਕੋਈ ਕਾਹਲਾ ਕਿਉਂ ਨਾ ਹੋਇਆ ਸੀ,
ਫੁੱਲਾਂ ਨਾਲੋਂ ਹੋਲੀ ਧੀ ਦਾ ਕਿਉਂ ਭਾਰ ਪੱਥਰਾਂ ਤੋਂ ਭਾਰੀ ਸੀ
ਚੁੱਪ -ਚਾਪ ਜਹੇ ਹੋ ਗਏ ਸੀ ਸਾਰੇ, ਹਾਸੇ ਤਾਂ ਜਾਣੋ ਭੁੱਲ ਗਏ ਸੀ, ਮੈਨੂੰ ਇੰਜ ਲੱਗਿਆ ਜਿਵੇੰ ਮੇਰੇ ਆਉਣ ਤੇ, ਪੁੱਤ ਲਈ ਸਜਾਏ ਜੋ ਸੁਪਨੇ ਸਾਰੇ, ਕੱਖਾਂ ਦੇ ਵਿਚ ਰੁਲ ਗਏ ਸੀ,
ਤਾਈਓਂ ਮੇਰੇ ਆਉਣ ਤੇ ਮਾਂਏ, ਤੇਰੀ ਅੱਖਾਂ ਵਿੱਚੋ ਅੱਥਰੂ, ਆਪ ਮੁਹਾਰੇ ਡੁੱਲ ਗਏ ਸੀ, ਹਾਏ ਆਪ ਮੁਹਾਰੇ ਡੁੱਲ ਗਏ ਸੀ.