ਉਹ ਨਹੀਂ ਜੋ ਮੈਂ ਕਿਹ ਨਾ ਪਾਇਆ | Sarabjit Madan

ਕੁਝ ਤੇ ਮੈਂ ਸ਼ਬਦਾਂ ਵਿੱਚ ਲਪੇਟ ਪਾਇਆ

ਕੁਝ ਨੂੰ ਅਲਫਾਜ਼ਾਂ ਵਿਚ ਸਮੇਟ ਪਾਇਆ

ਤੂਸੀ ਉਹ ਸੁਣਿਆ ਜੋ ਮੈਂ ਕਿਹਾ

ਪਰ ਉਹ ਨਹੀਂ ਜੋ ਮੈਂ ਕਿਹ ਨਾ ਪਾਇਆ

ਕੁਝ ਲਈ ਤੇ ਸ਼ਬਦ ਨਹੀਂ ਸਨ

ਅਲਫਾਜ਼ ਵੀ ਮੁਸ਼ਕਿਲ ਸਨ

ਜੋ ਮੈਂ ਚਾਹਂਦਾ ਸੀ ਉਹ ਵਹ ਨਾ ਪਾਇਆ

ਤੂਸੀ ਉਹ ਸੁਣਿਆ ਜੋ ਮੈਂ ਕਿਹਾ

ਪਰ ਉਹ ਨਹੀਂ ਜੋ ਮੈਂ ਕਿਹ ਨਾ ਪਾਇਆ

ਕੌਣ ਪੜ੍ਹੇਗਾ ਮੇਰੇ ਅੰਦਰ ਦੇ ਉਸ ਜਹਾਨ ਨੂੰ

ਕੌਣ ਮਾਇਨੇ ਦੇਗਾ ਇਸ ਅੰਦਰ ਛੁਪੇ ਤੁਫਾਨ ਨੂੰ

ਬਹੁਤ ਕੁਝ ਕਹਿ ਗਿਆ ਪਰ ਉਹ ਨਹੀਂ ਜੋ ਮੈਂ ਸਹਿ ਨਾ ਪਾਇਆ

ਤੂਸੀ ਉਹ ਸੁਣਿਆ ਜੋ ਮੈਂ ਕਿਹਾ

ਪਰ ਉਹ ਨਹੀਂ ਜੋ ਮੈਂ ਕਿਹ ਨਾ ਪਾਇਆ

ਕਾਸ਼ ਅਜ ਮੇਰਾ ਦੋਸਤ ਹੁੰਦਾ

ਤੇ ਮੈਂ ਏਸ ਤਰਾਂ ਆਪਣੀਆਂ ਅੱਖਾਂ ਨਾ ਧੂੰਦਾ

ਉਹ ਸਾਂਭਦਾ ਮੈਨੂੰ, ਪਹਿਚਾਣਦਾ ਮੈਨੂੰ

ਉਹਨੂੰ ਯਾਦ ਕੀਤਿਆਂ ਬਗੈਰ ਅੱਜ ਰਹ ਨਾ ਪਾਇਆ

ਤੂਸੀ ਉਹ ਸੁਣਿਆ ਜੋ ਮੈਂ ਕਿਹਾ

ਪਰ ਉਹ ਨਹੀਂ ਜੋ ਮੈਂ ਕਿਹ ਨਾ ਪਾਇਆ