ਸੀਰਤ | Nazia Parveen

ਸੂਰਤ ਮੈਨੂੰ ਦਿਖੀ ਨਹੀਂ,

ਸੀਰਤ ਮੈਨੂੰ ਲੱਭ ਗਈ,

ਉਹ ਰੱਬ ਵਰਗੀ ਸੀ,

ਰੂਹ ਮੇਰੀ ਵੀ ਕੰਬ ਗਈ,

ਉਹਨੂੰ ਦੇਖਕੇ ਠੰਡ ਵੀ ਖੰਗ ਗਈ।

ਜਦੋਂ ਮੈ ਪਹਿਲੀ ਓ ਨਜਰ ਮਾਰੀ,

ਉਹਦੀਆਂ ਅੱਖੀਆਂ ਨੇ ਖੋਲੀ ਬਾਰੀ,

ਮੈ ਦੇਖਾ ਦੇਖ ਦਾ ਹੀ ਰਹਿ ਗਿਆ,

ਮੇਰਾ ਦਿਲ ਉਹਦੀਆਂ ਅੱਖੀਆਂ ਦੇ ਸਮੁੰਦਰ 'ਚ,

ਵਹਿ ਗਿਆ,

ਮੇਰੇ ਬੁੱਲਾ ਦਾ ਹਾਸਾ ਉਥੇ ਹੀ,

ਢਹਿ ਗਿਆ।

ਉਹਦੀਆਂ ਅੱਖੀਆਂ ਦੇ ਸਮੁੰਦਰ'ਚ,

ਬੇਘਰ ਹੋ ਕੇ,

ਮੇਰੇ ਦਿਲ ਦਾ ਸਹਿਰ ਰਹਿ ਗਿਆ,

ਬੇਦਾਗ ਦਿਲ ਸੀ ਸਾਡਾ,

ਉਹਦੀ ਆਮਦ ਨਾਲ,

ਉਹ ਵੀ ਇਛਕੇ ਦੇ ਰਾਹ ਪੈ ਗਿਆ ।

ਸਮੁੰਦਰ ਦਾ ਪਾਣੀ ਸੀ,

ਸਾਡੇ ਬੁੱਲਾ ਦੀ ਬਾਣੀ ਬਣ ਗਈ,

ਸੋਚਿਆ ਨਹੀ ਸੀ,

ਉਮੀਦ ਨਹੀਂ ਸੀ,

ਪਰ ਸਾਡੇ ਲਈ,

ਉਹ ਇਛਕੇ ਦੀ ਟਾਹਣੀ ਬਣ ਗਈ।

ਮੇਰੀਆਂ ਲਿਖਤਾਂ ਦੀ ਗਵਾਹ ਬਣ ਜਾ,

ਜਿਸ ਨਾਲ ਮੈਨੂੰ ਸਾਰੀ ਦੁਨੀਆਂ ਚੰਗੀ ਲੱਗੇ,

ਮੈ ਚਾਹਾ,

ਤੂੰ ਮੇਰੀ ਉਹ ਨਿਗਾ ਬਣ ਜਾ।