ਤੂੰ ਕਿਹਾ ਮੈ ਮੁੜ ਵਾਪਸ ਆਵਾਂਗਾ,
ਤੂੰ ਕਿਹਾ ਮੈ ਮੁੜ ਵਾਪਸ ਆਵਾਂਗਾ,
ਮੈਂ ਵੀ ਅੱਗੋਂ ਕਹਿਤਾ ਕੀ ਤੇਰਾ ਇੰਤਜ਼ਾਰ ਕਰਾ ਗੀ,
ਜਿਵੇਂ ਸ਼ਰਾਬੀ ਨੂੰ ਪੀਣ ਦੀ ਲੱਤ
ਓਹਦਾ ਤੇਰੇ ਆਉਣ ਦੀ ਉਡੀਕ ਕਰਾ ਗੀ।
ਦੁਨੀਆਂ ਦੀ ਨਜ਼ਰ ਚ ਕਮਲੀ ਬਣ ਗਈ ਯਾਰਾ,
ਤੇਰੇ ਬਿਨਾ ਮੈ ਕੱਲੀ ਹੋ ਗਈ ਯਾਰਾ,
ਮੈਂ ਤੈਨੂੰ ਕਿਹਾ ਸੀ ਤੇਰੇ ਲਈ ਮੈ ਜਾਨ ਵੀ ਦੇਦਾ,
ਤੇ ਤੂੰ ਸਚਿਓ ਮੇਰੀ ਜਾਨ ਲੈ ਗਿਆ ।
ਜਾਣਦਾ ਜਾਣਦਾ ਇਹ ਤਾ ਦੱਸ ਜਾਂਦਾ
ਕੀ ਮੇਰਾ ਕਸੂਰ ਕਿ ਸੀ,
ਜੋ ਆਖਰੀ ਵਾਰੀ ਮੈਂ ਤੈਨੂੰ ਤੇਰੀ ਚਿਤਾ ਤੇ ਵੇਖਣਾ ਸੀ ।
ਇਸ ਦੁਨੀਆਂ ਦੇ ਰੌਲੀਆਂ ਚ ਕੱਲਾ ਛੱਡ ਗਇਆ ਯਾਰਾ,
ਸਾਨੂੰ ਸਾਰੀ ਉਮਰ ਦਾ ਦਰਦ ਦੇ ਗਿਆ ਯਾਰਾ
ਮਨਿਆ ਤੈਨੂੰ ਤੇਰਾ ਦੇਸ਼ ਸਬ ਤੋਂ ਪਿਆਰਾ ਸੀ,
ਪਰ ਮੇਰੇ ਜੀਣ ਦਾ ਤੂੰ ਕੱਲਾ ਹੀ ਸਹਾਰਾ ਸੀ ।
ਮੇਰੇ ਹਾਸਿਆਂ ਦਾ ਤੂੰ ਰਾਹ ਸੀ ,
ਮੇਰੇ ਸ਼ਰੀਰ ਚ ਵਸਦੇ ਹੋਏ ਤੂੰ ਸਾਹ ਸੀ ।
ਕਿਥੇ ਨਾ ਕਿਥੇ ਪਤਾ ਸੀ ਇਹ ਦਿਨ ਆਊਗਾ,
ਫੌਜੀ ਮੇਰਾ ਸਰਹਦ ਤੇ ਬੈਠਾ ਜਿਹੜਾ
ਇਕ ਦਿਨ ਆਪਣੇ ਦੇਸ਼ ਲਈ ਸ਼ਹੀਦ ਹੋ ਜਾਊਗਾ ।
ਤਿਰੰਗਾ ਲਹਿਰਾਂਦਾ ਵੇਖਣਾ ਜਿੱਦਾ ਸੁਫਨਾਂ ਸੀ,
ਉਸੇ ਤਿਰੰਗੇ ਚ ਲਿਪਟ ਕੇ ਓਹਨੇ ਆਉਣਾ ਸੀ ।
ਪਾਵੇ ਸਾਡਾ ਸਾਥ ਰਿਹਾ ਥੋੜਾ ਨੀ ,
ਕਹਾਣੀਆਂ ਵਾਂਗ ਸਾਡਾ ਪਿਆਰ ਵੀ ਰਿਹਾ ਅਧੂਰਾ ਨੀ,
ਪਰ ਫਿਰ ਵੀ ਹਰ ਜਨਮ ਚ ਪਾਉਣਾ ਮੈਂ ਤੇਰੇ ਨਾਂ ਦਾ ਚੂੜਾ ਹੀ।
ਚਲ ਐੱਸ ਜਨਮ ਚ ਤਾਂ ਨਹੀਂ,
ਹੁਣ ਅਗਲੇ ਜਨਮ ਚ ਮਿਲਾ ਗੇਹ,
ਆਪਣੀ ਦੁਨੀਆਂ ਫਿਰ ਵਸਾਵਾਂ ਗੇਹ ,
ਪਾਵੇ ਫਿਰ ਤੋਂ ਬਣ ਜੀ ਐੱਸ ਦੇਸ਼ ਦਾ ਸਿਪਾਹੀ ,
ਤੇਰੇ ਕਦਮ ਨਾਲ ਕਦਮ ਨਿਭਾਵਾਂ ਗੀ,
ਮੈਂ ਤੇਰਾ ਇੰਤਜ਼ਾਰ ਕਰਾ ਗੀ।