ਚਾਲ ਮੇਰੀ ਸਿੱਧੀ ਮੰਜਿਲ ਵੱਲ ਹੈ
ਤੂੰ ਅਧਵਾਟੇ ਰੁੱਕਦਾ ਫਿਰਦਾ ਏ
ਮੈਂ ਸਾਰੇ ਕੌਲ ਨੇ ਤੋੜ ਚੜ੍ਹਾਏ
ਤੂੰ ਅਜੇ ਕਸਮਾਂ ਚੁੱਕਦਾ ਫਿਰਦਾ ਏ
ਮੈਂ ਖਿਜ਼ਾ ਚ ਵੀ ਨਾ ਪੱਤੇ ਕੇਰੇ
ਤੂੰ ਬਹਾਰਾਂ ਚ ਸੁੱਕਦਾ ਫਿਰਦਾ ਏ
ਮੈਂ ਤਕਦੀਰ ਨਾਲ ਅੜ ਲਾ ਕੇ ਰੱਖੀ
ਤੂੰ ਸਾਲਮ ਮੁੱਕਦਾ ਫਿਰਦਾ ਏ
ਮੈਂ ਸੱਜਣਾਂ ਬਾਝ ਨਾ ਕਿਸੇ ਵੱਲ ਗਈਆਂ
ਤੂੰ ਗੈਰਾਂ ਵੱਲ ਢੁੱਕਦਾ ਫਿਰਦਾ ਏ
ਮੇਰਾ ਮੱਕਾ ਸੋਹਣੇ ਯਾਰ ਦਾ ਬੂਹਾ
ਤੂੰ ਐਵੇਂ ਥਾਂ ਥਾਂ ਝੁੱਕਦਾ ਫਿਰਦਾ ਏ